ਕੈਂਪੋ ਸੇਗੂਰੋ
ਖੇਤੀਬਾੜੀ ਮਜ਼ਦੂਰਾਂ ਦੀ ਤੰਦਰੁਸਤੀ ਦੀ ਰੱਖਿਆ ਕਰਨਾ
ਇੱਕ ਭਾਸ਼ਾ ਚੁਣੋ
ਸੁਣਨ ਲਈ ਸਪੀਕਰ ਤੇ ਕਲਿੱਕ ਕਰੋ।
ਇਸ ਵੈੱਬਸਾਈਟ ਨੂੰ ਕਿਵੇਂ ਵਰਤਣਾ ਹੈ
ਕੈਂਪੋ ਸੇਗੂਰੋ ਨੂੰ ਕੈਲਿਫੋਰਨੀਆ ਯੂਨੀਵਰਸਿਟੀ, ਡੇਵਿਸ ਦੇ ਵੈਸਟਰਨ ਸੈਂਟਰ ਫਾਰ ਐਗ੍ਰੀਕਲਚਰਲ ਹੈਲਥ ਐਂਡ ਸੇਫਟੀ ਵੱਲੋਂ ਕੈਲਿਫੋਰਨੀਆ ਭਰ ਵਿੱਚ ਖੇਤੀਬਾੜੀ ਮਜ਼ਦੂਰਾਂ, ਭਾਈਚਾਰਕ ਸੰਸਥਾਵਾਂ ਅਤੇ ਸਰਕਾਰੀ ਏਜੰਸੀਆਂ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ।
ਆਪਣੀ ਭਾਸ਼ਾ ਚੁਣਨ ਤੋਂ ਬਾਅਦ, ਤੁਹਾਨੂੰ ਕੰਮ ਤੇ ਸੁਰੱਖਿਅਤ ਰਹਿਣ ਵਿੱਚ ਮਦਦ ਕਰਨ ਲਈ ਸਰੋਤ ਮਿਲਣਗੇ। ਇਹ ਜਾਣਕਾਰੀ ਆਡੀਓ, ਦ੍ਰਿਸ਼ ਅਤੇ ਵੀਡੀਓ ਰੂਪ ਵਿੱਚ ਉਪਲਬਧ ਹੈ।
ਵੀਡੀਓ ਤੇ ਕਲਿੱਕ ਕਰਕੇ ਇਸ ਵੈੱਬਸਾਈਟ ਨੂੰ ਕਿਵੇਂ ਵਰਤਣਾ ਹੈ ਸਿੱਖੋ।

ਵਿਸ਼ੇ
ਕੰਮ ਵਾਲੀ ਥਾਂ ਤੇ ਸੁਰੱਖਿਆ ਅਤੇ ਮਜ਼ਦੂਰ ਅਧਿਕਾਰਾਂ ਬਾਰੇ ਹੋਰ ਜਾਣਨ ਲਈ ਇੱਕ ਵਿਸ਼ਾ ਚੁਣੋ।
ਤਨਖਾਹ ਵਾਲੀ ਬਿਮਾਰੀ ਦੀ ਛੁੱਟੀ
ਤੁਸੀਂ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਲਈ ਯੋਗ ਹੋ ਸਕਦੇ ਹੋ। ਇਹ ਕੈਲੀਫੋਰਨੀਆ ਵਿੱਚ ਇੱਕ ਕਾਨੂੰਨ ਹੈ ਜੋ ਮਜ਼ਦੂਰਾਂ ਲਈ ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਉਪਲਬਧ ਹੈ।
ਵਧੇਰੇ ਜਾਣਕਾਰੀ ਲਈ ਵੀਡੀਓ ਤੇ ਕਲਿੱਕ ਕਰੋ।

ਇਹ ਤੁਹਾਡਾ ਅਧਿਕਾਰ ਹੈ
ਇਸ ਕਾਨੂੰਨ ਅਨੁਸਾਰ ਤੁਹਾਡੇ ਮਾਲਕ ਲਈ ਇਹ ਲਾਜ਼ਮੀ ਹੈ ਕਿ ਉਹ ਤੁਹਾਨੂੰ ਸਾਲ ਵਿੱਚ ਘੱਟੋ-ਘੱਟ 40 ਘੰਟੇ ਜਾਂ 5 ਦਿਨ, ਜੋ ਵੀ ਵੱਧ ਹੋਵੇ, ਦੀ ਤਨਖ਼ਾਹ ਸਮੇਤ ਬਿਮਾਰੀ ਦੀ ਛੁੱਟੀ ਵਰਤਣ ਦੇਣ।

ਤਨਖਾਹ ਵਾਲੀ ਬਿਮਾਰੀ ਦੀ ਛੁੱਟੀ

ਸਾਲ ਵਿੱਚ 40 ਘੰਟੇ ਜਾਂ 5 ਦਿਨ
ਕਿਵੇਂ ਵਰਤੀਏ
ਤੁਸੀਂ ਬਿਮਾਰੀ ਤੋਂ ਠੀਕ ਹੋਣ ਲਈ (ਸਰੀਰਕ ਅਤੇ ਮਾਨਸਿਕ ਬਿਮਾਰੀਆਂ ਸਮੇਤ), ਡਾਕਟਰੀ ਮੁਲਾਕਾਤਾਂ ਤੇ ਜਾਣ ਲਈ, ਜਾਂ ਕਿਸੇ ਪਰਿਵਾਰਕ ਸਦੱਸ ਅਤੇ/ਜਾਂ ਤੁਹਾਡੇ ਚੁਣੇ ਹੋਏ ਵਿਅਕਤੀ ਦੀ ਦੇਖਭਾਲ ਕਰਨ ਲਈ ਇਸਦੀ ਵਰਤੋਂ ਕਰ ਸਕਦੇ ਹੋ। ਇਹਨਾਂ ਘੰਟਿਆਂ ਨੂੰ ਛੁੱਟੀਆਂ ਲਈ ਨਹੀਂ ਵਰਤਿਆ ਜਾ ਸਕਦਾ।

ਆਪਣੀ, ਪਰਿਵਾਰ ਦੀ, ਜਾਂ ਆਪਣੇ ਚੁਣੇ ਕਿਸੇ ਵਿਅਕਤੀ ਦੀ ਦੇਖਭਾਲ ਕਰਨ ਲਈ ਵਰਤੋ

ਡਾਕਟਰੀ ਮੁਲਾਕਾਤਾਂ

ਛੁੱਟੀਆਂ ਲਈ ਨਹੀਂ
ਲੋੜਾਂ
ਤੁਸੀਂ ਯੋਗ ਹੋ ਜੇਕਰ ਤੁਸੀਂ ਪੂਰਾ-ਸਮਾਂ (ਫੁੱਲ-ਟਾਈਮ), ਅਧੇਰਾ-ਸਮਾਂ (ਪਾਰਟ-ਟਾਈਮ), ਜਾਂ ਮੌਸਮੀ ਤੌਰ ਤੇ ਕੰਮ ਕਰਦੇ ਹੋ ਅਤੇ ਇੱਕ ਸਾਲ ਵਿੱਚ ਇੱਕੋ ਮਾਲਕ ਨਾਲ 30 ਦਿਨ ਕੰਮ ਕਰਦੇ ਹੋ। ਤੁਸੀਂ 90 ਦਿਨ ਕੰਮ ਕਰਨ ਤੋਂ ਬਾਅਦ ਬਿਮਾਰੀ ਦੀ ਛੁੱਟੀ ਦੀ ਵਰਤੋਂ ਸ਼ੁਰੂ ਕਰ ਸਕਦੇ ਹੋ।

ਪੂਰਾ-ਸਮਾਂ (ਫੁੱਲ-ਟਾਈਮ), ਅਧੇਰਾ-ਸਮਾਂ (ਪਾਰਟ-ਟਾਈਮ), ਜਾਂ ਮੌਸਮੀ ਤੌਰ ਤੇ ਕੰਮ ਕਰਦੇ ਹੋ

ਉਸੇ ਮਾਲਕ ਨਾਲ 30 ਦਿਨ

90 ਦਿਨਾਂ ਬਾਅਦ ਵਰਤੋਂ
ਘੰਟੇ ਕਮਾਓ
ਤੁਹਾਨੂੰ ਹਰ 30 ਘੰਟੇ ਕੰਮ ਕਰਨ ਤੇ ਘੱਟੋ-ਘੱਟ 1 ਘੰਟੇ ਦੀ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਮਿਲਦੀ ਹੈ।
ਇੰਟਰਐਕਟਿਵ ਟੂਲ
ਇਸ ਟੂਲ ਦੀ ਵਰਤੋਂ ਕਰਕੇ ਇਹ ਹਿਸਾਬ ਲਗਾਓ ਕਿ ਤੁਹਾਡੇ ਕੰਮ ਕੀਤੇ ਹੋਏ ਘੰਟਿਆਂ ਦੇ ਅਧਾਰ ਤੇ ਤੁਸੀਂ ਬਿਮਾਰੀ ਦੀ ਛੁੱਟੀ ਵਾਲੇ ਕਿੰਨੇ ਘੰਟੇ ਹਾਸਿਲ ਕੀਤੇ।
ਤੁਸੀਂ ਕੁੱਲ ਕਿੰਨੇ ਘੰਟੇ ਕੰਮ ਕੀਤਾ ਇਹ ਚੁਣਨ ਲਈ ਗੋਲ-ਚੱਕਰ ਨੂੰ ਖੱਬੇ ਜਾਂ ਸੱਜੇ ਸਲਾਈਡ ਕਰੋ।
ਤੁਸੀਂ ਤਨਖਾਹ ਵਾਲੀ ਬਿਮਾਰੀ ਦੇ ਕਿੰਨੇ ਘੰਟੇ ਹਾਸਿਲ ਕੀਤੇ ਹਨ ਉਹ ਡੱਬੇ ਵਿੱਚ ਦਿਖਾਇਆ ਜਾਵੇਗਾ
ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਦੇ ਘੰਟਿਆਂ ਦੀ ਮਾਤਰਾ
ਘੰਟੇ ਕੰਮ ਕੀਤਾ
ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਦੇ ਘੰਟੇ
ਉਪਲਬਧ ਘੰਟੇ
ਤੁਹਾਡੇ ਕੋਲ ਉਪਲਬਦ ਘੰਟਿਆਂ ਦੀ ਜਾਣਕਾਰੀ ਤੁਹਾਡੀ ਤਨਖਾਹ ਦੀ ਸਲਿੱਪ ਤੇ, ਜਾਂ ਤੁਹਾਡੀ ਤਨਖਾਹ ਦੇ ਨਾਲ, ਇੱਕੋ ਦਿਨ ਦਿੱਤੇ ਗਏ ਦਸਤਾਵੇਜ਼ ਤੇ ਦਰਜ ਕੀਤੀ ਜਾਣੀ ਚਾਹੀਦੀ ਹੈ।

ਤਨਖਾਹ ਦੀ ਸਲਿੱਪ
ਆਪਣੇ ਮਾਲਕ ਨੂੰ ਸੂਚਿਤ ਕਰੋ
ਜ਼ੁਬਾਨੀ ਜਾਂ ਲਿਖਤੀ ਰੂਪ ਵਿੱਚ ਸੂਚਿਤ ਕਰੋ ਕਿ ਤੁਸੀਂ ਬਿਮਾਰੀ ਦੀ ਛੁੱਟੀ ਦੀ ਵਰਤੋਂ ਕਰੋਗੇ। ਡਾਕਟਰੀ ਨੋਟ ਦੀ ਲੋੜ ਨਹੀਂ ਹੈ ਅਤੇ ਤੁਹਾਡਾ ਮਾਲਕ ਤੁਹਾਨੂੰ ਤੁਹਾਡੀ ਜਗ੍ਹਾ ਤੇ ਕੰਮ ਕਰਨ ਲਈ ਕਿਸੇ ਨੂੰ ਲੱਭਣ ਲਈ ਨਹੀਂ ਕਹਿ ਸਕਦਾ।

ਜ਼ੁਬਾਨੀ

ਲਿਖਤੀ ਰੂਪ ਵਿੱਚ

ਡਾਕਟਰੀ ਨੋਟ ਦੀ ਲੋੜ ਨਹੀਂ ਹੈ
ਆਪਣੇ ਮਾਲਕ ਨੂੰ ਕਿਵੇਂ ਪੁੱਛਣਾ ਹੈ ਇਸਦੀ ਉਦਾਹਰਣ:

ਮਦਦ ਲਓ
ਜੇਕਰ ਤੁਹਾਡੇ ਕੋਈ ਸਵਾਲ ਹਨ ਤਾਂ ਆਪਣੇ ਸੁਪਰਵਾਈਜ਼ਰ ਜਾਂ ਮਨੁੱਖੀ ਸਰੋਤ (ਹਿਊਮਨ ਰਿਸੋਰਸਿਜ਼) ਨਾਲ ਗੱਲ ਕਰੋ।
ਤੁਹਾਡੇ ਮਾਲਕ ਲਈ ਤੁਹਾਨੂੰ ਬਿਮਾਰੀ ਦੀ ਛੁੱਟੀ ਦੇਣ ਤੋਂ ਇਨਕਾਰ ਕਰਨਾ ਜਾਂ ਇਸਦੀ ਵਰਤੋਂ ਕਰਨ ਲਈ ਸਜ਼ਾ ਦੇਣਾ ਕਾਨੂੰਨ ਦੇ ਵਿਰੁੱਧ ਹੈ। ਕਲੇਮ ਦਰਜ ਕਰਨ ਲਈ, ਲੇਬਰ ਕਮਿਸ਼ਨਰ ਦੇ ਦਫ਼ਤਰ ਨੂੰ ਕਾਲ ਕਰੋ।

ਆਪਣੇ ਸੁਪਰਵਾਈਜ਼ਰ ਜਾਂ ਮਨੁੱਖੀ ਸਰੋਤ (ਹਿਊਮਨ ਰਿਸੋਰਸਿਜ਼) ਨਾਲ ਗੱਲ ਕਰੋ

ਲੇਬਰ ਕਮਿਸ਼ਨਰ ਦੇ ਦਫ਼ਤਰ
(833) 526-4636
ਮਜ਼ਦੂਰੀ ਮੁਆਵਜ਼ਾ
ਜੇ ਤੁਹਾਡੇ ਕੰਮ ਕਰਕੇ ਤੁਹਾਨੂੰ ਸੱਟ ਲੱਗਦੀ ਹੈ ਜਾਂ ਤੁਸੀਂ ਬਿਮਾਰ ਹੋ ਜਾਂਦੇ ਹੋ, ਤਾਂ ਤੁਹਾਨੂੰ ਮਜ਼ਦੂਰੀ ਮੁਆਵਜ਼ਾ ਲਾਭ ਮਿਲ ਸਕਦੇ ਹਨ। ਇਹ ਲਾਭ ਮੈਡੀਕਲ ਖਰਚੇ ਅਤੇ ਗੁਆਈ ਹੋਈ ਤਨਖਾਹ ਨੂੰ ਕਵਰ ਕਰਦੇ ਹਨ।
ਹੇਠਾਂ ਤਿੰਨ ਵੀਡੀਓ ਹਨ ਜੋ ਮਜ਼ਦੂਰਾਂ ਦੇ ਮੁਆਵਜ਼ੇ ਬਾਰੇ ਜਾਣਕਾਰੀ ਦਿੰਦੀਆਂ ਹਨ। ਪਹਿਲੀ ਇੱਕ ਸੰਖੇਪ ਜਾਣਕਾਰੀ ਪ੍ਰਦਾਨ ਕਰਦੀ ਹੈ, ਦੂਜੀ ਪ੍ਰਕਿਰਿਆ ਬਾਰੇ ਦੱਸਦੀ ਹੈ, ਅਤੇ ਤੀਜੀ ਤੁਹਾਨੂੰ ਮਿਲਣ ਵਾਲੇ ਲਾਭਾਂ ਬਾਰੇ ਦੱਸਦੀ ਹੈ।
ਵਧੇਰੇ ਜਾਣਕਾਰੀ ਲਈ ਵੀਡੀਓ ਤੇ ਕਲਿੱਕ ਕਰੋ।
ਸੰਖੇਪ ਜਾਣਕਾਰੀ

ਪ੍ਰਕਿਰਿਆ

ਲਾਭ

ਇਹ ਤੁਹਾਡਾ ਹੱਕ ਹੈ
ਮਜ਼ਦੂਰੀ ਮੁਆਵਜ਼ਾ ਲਾਭ ਮੈਡੀਕਲ ਖਰਚੇ ਅਤੇ ਗੁਆਈ ਹੋਈ ਤਨਖਾਹ ਨੂੰ ਕਵਰ ਕਰਦੇ ਹਨ। ਤੁਸੀਂ ਆਪਣੀ ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਯੋਗ ਹੋ ਸਕਦੇ ਹੋ।

ਮਜ਼ਦੂਰੀ ਮੁਆਵਜ਼ਾ ਲਾਭ

ਮੈਡੀਕਲ ਖਰਚੇ ਅਤੇ ਗੁਆਈ ਹੋਈ ਤਨਖਾਹ ਨੂੰ ਕਵਰ ਕਰਦੇ ਹਨ
ਤੁਹਾਡੇ ਕੰਮ ਤੇ ਸੱਟ ਲੱਗਦੀ ਹੈ
ਤੁਸੀਂ ਆਪਣੇ ਕੰਮ ਕਰਕੇ ਇੱਕੋ ਘਟਨਾ ਤੋਂ ਜਾਂ ਵਾਰ-ਵਾਰ ਪੈਣ ਵਾਲੇ ਪ੍ਰਭਾਵਾਂ ਕਰਕੇ ਜ਼ਖਮੀ ਜਾਂ ਬਿਮਾਰ ਹੋ ਸਕਦੇ ਹੋ।
ਇੱਕ ਘਟਨਾ ਉਹ ਹੁੰਦੀ ਹੈ ਜਦੋਂ ਕੁਝ ਇੱਕ ਵਾਰ ਵਾਪਰਦਾ ਹੈ। ਉਦਾਹਰਣ: ਪੌੜੀ ਜਾਂ ਟਰੈਕਟਰ ਤੋਂ ਡਿੱਗਣਾ।

ਇੱਕ ਘਟਨਾ ਇੱਕ ਵਾਰ ਵਾਪਰਦੀ ਹੈ।

ਉਦਾਹਰਣ: ਪੌੜੀ ਜਾਂ ਟਰੈਕਟਰ ਤੋਂ ਡਿੱਗਣਾ।
ਵਾਰ-ਵਾਰ ਸੰਪਰਕ ਉਦੋਂ ਹੁੰਦਾ ਹੈ ਜਦੋਂ ਤੁਸੀਂ ਕਿਸੇ ਚੀਜ਼ ਦੇ ਆਲੇ-ਦੁਆਲੇ ਬਹੁਤ ਜ਼ਿਆਦਾ ਸਮੇ ਲਈ ਹੁੰਦੇ ਹੋ ਜਾਂ ਲੰਬੇ ਸਮੇਂ ਤੱਕ ਇੱਕੋ ਜਿਹੀ ਗਤੀਵਿਧੀ ਕਰਦੇ ਹੋ ਅਤੇ ਇਸ ਨਾਲ ਸੱਟ ਲੱਗਦੀ ਹੈ ਜਾਂ ਬਿਮਾਰੀ ਹੁੰਦੀ ਹੈ।
ਉਦਾਹਰਣ: ਵਾਰ-ਵਾਰ ਝੁਕਣ ਨਾਲ ਤੁਹਾਡੀ ਪਿੱਠ ਵਿੱਚ ਦਰਦ ਹੋਣਾ।

ਵਾਰ-ਵਾਰ ਸੰਪਰਕ ਇੱਕ ਤੋਂ ਜ਼ਿਆਦਾ
ਵਾਰ ਹੁੰਦੇ ਹਨ

ਉਦਾਹਰਣ: ਵਾਰ-ਵਾਰ ਝੁਕਣ ਨਾਲ ਤੁਹਾਡੀ
ਪਿੱਠ ਵਿੱਚ ਦਰਦ ਹੋਣਾ।
1: ਆਪਣੇ ਮਾਲਕ ਨੂੰ ਸੂਚਿਤ ਕਰੋ
ਜੇ ਤੁਸੀਂ ਜ਼ਖਮੀ ਜਾਂ ਬੀਮਾਰ ਹੋ ਜਾਂਦੇ ਹੋ, ਤਾਂ ਜਿੰਨਾ ਜਲਦੀ ਹੋ ਸਕੇ ਆਪਣੇ ਮਾਲਕ ਨੂੰ ਸੂਚਿਤ ਕਰੋ। ਜੇਕਰ ਤੁਸੀਂ 30 ਦਿਨਾਂ ਤੋਂ ਵੱਧ ਦੇਰੀ ਕਰਦੇ ਹੋ, ਤਾਂ ਤੁਸੀਂ ਲਾਭ ਪ੍ਰਾਪਤ ਕਰਨ ਦਾ ਅਧਿਕਾਰ ਗੁਆ ਸਕਦੇ ਹੋ।
ਆਪਣੇ ਸੂਪਰਵਾਈਜ਼ਰ ਜਾਂ ਮਨੁੱਖੀ ਸਰੋਤ ਵਿਭਾਗ ਨੂੰ ਸੂਚਿਤ ਕਰਨਾ, ਆਪਣੇ ਮਾਲਕ ਨੂੰ ਸੂਚਿਤ ਕਰਨ ਦੇ ਰੂਪ ਵਿੱਚ ਗਿਣਿਆ ਜਾਂਦਾ ਹੈ।
ਐਮਰਜੰਸੀ ਲਈ, 9-1-1 ਨੂੰ ਕਾਲ ਕਰੋ ਜਾਂ ਤੁਰੰਤ ਐਮਰਜੈਂਸੀ ਕਮਰੇ ਵਿੱਚ ਜਾਓ। ਉਨ੍ਹਾਂ ਨੂੰ ਦੱਸੋ ਕਿ ਇਹ ਕੰਮ ਦੌਰਾਨ ਹੋਇਆ ਹੈ।

ਜਿੰਨਾ ਜਲਦੀ ਹੋ ਸਕੇ ਆਪਣੇ
ਮਾਲਕ ਨੂੰ ਸੂਚਿਤ ਕਰੋ

ਐਮਰਜੰਸੀ ਲਈ 911 ਨੂੰ ਕਾਲ ਕਰੋ ਜਾਂ ਤੁਰੰਤ
ਐਮਰਜੈਂਸੀ ਕਮਰੇ ਵਿੱਚ ਜਾਓ

ਜੇਕਰ ਤੁਸੀਂ 30 ਦਿਨਾਂ ਤੋਂ ਵੱਧ ਦੇਰੀ ਕਰਦੇ ਹੋ, ਤਾਂ ਤੁਸੀਂ
ਲਾਭ ਪ੍ਰਾਪਤ ਕਰਨ ਦਾ ਅਧਿਕਾਰ ਗੁਆ ਸਕਦੇ ਹੋ

ਉਨ੍ਹਾਂ ਨੂੰ ਦੱਸੋ ਕਿ ਇਹ ਕੰਮ ਤੇ ਹੋਇਆ ਸੀ
2: ਫਾਰਮ ਤੇ "ਮਜ਼ਦੂਰ" ਭਾਗ ਨੂੰ ਪੂਰਾ ਕਰੋ ਅਤੇ ਇਸਨੂੰ ਆਪਣੇ ਮਾਲਕ ਨੂੰ ਦਿਓ।
ਤੁਹਾਡੇ ਮਾਲਕ ਨੂੰ 1 ਕੰਮ ਦੇ ਦਿਨ ਦੇ ਅੰਦਰ ਤੁਹਾਨੂੰ ਇਕ ਕਲੇਮ ਫਾਰਮ ਦੇਣਾ ਚਾਹੀਦਾ ਹੈ। "ਮਜ਼ਦੂਰ" ਭਾਗ ਨੂੰ ਪੂਰਾ ਕਰੋ ਤੇ ਇਸਨੂੰ ਆਪਣੇ ਮਾਲਕ ਨੂੰ ਦਓ।

ਤੁਹਾਡੇ ਮਾਲਕ ਨੂੰ 1 ਕੰਮ ਦੇ ਦਿਨ ਦੇ ਅੰਦਰ ਤੁਹਾਨੂੰ
ਇਕ ਕਲੇਮ ਫਾਰਮ ਦੇਣਾ ਚਾਹੀਦਾ ਹੈ

"ਮਜ਼ਦੂਰ" ਭਾਗ ਨੂੰ ਪੂਰਾ ਕਰੋ ਤੇ ਇਸਨੂੰ
ਆਪਣੇ ਮਾਲਕ ਨੂੰ ਦਓ
3: ਤੁਹਾਡਾ ਮਾਲਕ ਫਾਰਮ ਜਮ੍ਹਾਂ ਕਰਦਾ ਹੈ
ਇੱਕ ਕੰਮ ਵਾਲੇ ਦਿਨ ਦੇ ਅੰਦਰ, ਤੁਹਾਡੇ ਮਾਲਕ ਨੂੰ 'ਮਾਲਕ' ਹਿੱਸਾ ਪੂਰਾ ਕਰਕੇ ਮਜ਼ਦੂਰ ਮੁਆਵਜ਼ਾ ਬੀਮਾ ਨੂੰ ਜਮ੍ਹਾਂ ਕਰਨਾ ਹੋਵੇਗਾ। ਆਪਣੇ ਮਾਲਕ ਤੋਂ ਪੂਰੇ ਕੀਤੇ ਫਾਰਮ ਦੀ ਕਾਪੀ ਮੰਗੋ।
ਉਹਨਾਂ ਨੂੰ ਕਲੇਮ ਮਨਜ਼ੂਰ ਜਾਂ ਖਾਰਜ ਹੋਣ ਤੱਕ ਇਲਾਜ ਲਈ ਤੁਹਾਨੂੰ 10,000 ਡਾਲਰ ਤੱਕ ਦੀ ਮੰਜ਼ੂਰੀ ਦੇਣੀ ਪਵੇਗੀ। ਇਸ ਨੂੰ ਤੁਸੀਂ ਵਾਪਸ ਨਹੀਂ ਦੇਣਾ, ਭਾਵੇਂ ਤੁਹਾਡਾ ਕਲੇਮ ਖਾਰਜ ਹੀ ਕਿਉਂ ਨਾ ਹੋ ਜਾਵੇ।

ਤੁਹਾਡਾ ਮਾਲਕ 'ਮਾਲਕ' ਹਿੱਸਾ ਪੂਰਾ ਕਰੇਗਾ

ਤੁਹਾਡਾ ਮਾਲਕ ਫਾਰਮ ਮਜ਼ਦੂਰ
ਮੁਆਵਜ਼ਾ ਬੀਮਾ ਨੂੰ ਜਮ੍ਹਾਂ ਕਰੇਗਾ

ਉਹਨਾਂ ਨੂੰ ਕਲੇਮ ਮਨਜ਼ੂਰ ਜਾਂ ਖਾਰਜ ਹੋਣ ਤੱਕ ਇਲਾਜ ਲਈ ਤੁਹਾਨੂੰ
10,000 ਡਾਲਰ ਤੱਕ ਦੀ ਮੰਜ਼ੂਰੀ ਦੇਣੀ ਪਵੇਗੀ
4: ਕਲੇਮ ਮਨਜ਼ੂਰ ਹੋਵੇਗਾ, ਦੇਰੀ ਨਾਲ ਪਹੁੰਚੇਗਾ, ਜਾਂ ਖਾਰਜ ਕੀਤਾ ਜਾਵੇਗਾ
ਤੁਹਾਨੂੰ 14 ਦਿਨਾਂ ਦੇ ਅੰਦਰ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਤੁਹਾਡੀ ਸ਼ਿਕਾਇਤ ਮਨਜ਼ੂਰ ਹੋਵੇਗੀ, ਦੇਰੀ ਹੋਵੇਗੀ, ਜਾਂ ਖਾਰਜ ਕੀਤੀ ਜਾਵੇਗੀ।

ਤੁਹਾਨੂੰ 14 ਦਿਨਾਂ ਦੇ ਅੰਦਰ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਤੁਹਾਡੀ
ਸ਼ਿਕਾਇਤ ਮਨਜ਼ੂਰ ਹੋਵੇਗੀ, ਦੇਰੀ ਹੋਵੇਗੀ, ਜਾਂ ਖਾਰਜ ਕੀਤੀ ਜਾਵੇਗੀ
ਲਾਭ ਜੋ ਤੁਸੀਂ ਪ੍ਰਾਪਤ ਕਰ ਸਕਦੇ ਹੋ
ਜੇ ਮਨਜ਼ੂਰ ਕੀਤੀ ਜਾਂਦੀ ਹੈ, ਤਾਂ ਤੁਹਾਨੂੰ ਇਹਨਾਂ ਵਿਚੋਂ ਇਕ ਜਾਂ ਹੋਰ ਫਾਇਦੇ ਮਿਲ ਸਕਦੇ ਹਨ।
ਮੈਡੀਕਲ ਸੇਵਾ: ਤੁਹਾਡੇ ਮਾਲਕ ਦੁਆਰਾ ਭੁਗਤਾਨ ਕੀਤੀ ਜਾਂਦੀ ਹੈ. ਇਸ ਵਿੱਚ ਡਾਕਟਰ ਹਸਪਤਾਲ ਸੇਵਾਵਾਂ, ਸ਼ਰੀਰਕ ਥੈਰੇਪੀ, ਲੈਬ ਟੈਸਟ, ਐਕਸ-ਰੇ, ਦਵਾਈਆਂ ਅਤੇ ਆਉਣ-ਜਾਣ ਦੇ ਖਰਚੇ ਸ਼ਾਮਲ ਹੋ ਸਕਦੇ ਹਨ.
ਅਸਥਾਈ ਅਭੰਗਤਾ ਲਾਭ: ਉਹ ਭੁਗਤਾਨ ਹਨ ਜੋ ਤੁਹਾਡੀ ਤਨਖਾਹ ਦਾ ਕੁਝ ਹਿੱਸਾ ਵਾਪਸ ਕਰਨ ਵਿੱਚ ਮਦਦ ਕਰਦੇ ਹਨ ਜੇਕਰ ਤੁਸੀਂ ਠੀਕ ਹੋਣ ਦੌਰਾਨ ਕੰਮ ਨਹੀਂ ਕਰ ਸਕਦੇ।
ਸਥਾਈ ਅਭੰਗਤਾ ਲਾਭ: ਉਹ ਭੁਗਤਾਨ ਹਨ ਜੋ ਤੁਸੀਂ ਉਦੋਂ ਪ੍ਰਾਪਤ ਕਰਦੇ ਹੋ ਜਦੋਂ ਤੁਹਾਡੀ ਸੱਟ ਜਾਂ ਬਿਮਾਰੀ ਕਿਸੇ ਸਥਾਈ ਸਰੀਰਕ ਜਾਂ ਮਾਨਸਿਕ ਕਾਰਜ ਦੀ ਹਾਨੀ ਦਾ ਕਾਰਨ ਬਣੇ ਜਿਸ ਦਾ ਡਾਕਟਰ ਪਤਾ ਲਗਾ ਸਕਣ।
ਸਪਲੀਮੈਂਟਲ ਜੌਬ ਡਿਸਪਲੇਸਮੈਂਟ ਲਾਭ: ਉਹ ਕੂਪਨ ਹਨ ਜੋ ਟ੍ਰੇਨਿੰਗ ਜਾਂ ਹੋਰ ਕੰਮ ਸਿੱਖਣ ਲਈ ਮਦਦ ਦੇ ਕੰਮ ਆਉਂਦੇ ਹਨ ਜੇਕਰ ਤੁਸੀਂ ਪੂਰੀ ਤਰਾਂ ਠੀਕ ਨਹੀਂ ਹੁੰਦੇ ਅਤੇ ਆਪਣੇ ਮਾਲਕ ਨਾਲ ਕੰਮ ਤੇ ਵਾਪਸ ਨਹੀਂ ਆ ਸਕਦੇ।
ਮ੍ਰਿਤਕ ਲਾਭ: ਉਹ ਭੁਗਤਾਨ ਹਨ ਜੋ ਤੁਹਾਡੇ ਜੀਵਨ ਸਾਥੀ, ਬੱਚਿਆਂ ਜਾਂ ਹੋਰ ਨਿਰਭਰ ਵਿਅਕਤੀਆਂ ਨੂੰ ਮਿਲਦੇ ਹਨ ਜੇਕਰ ਤੁਸੀਂ ਨੌਕਰੀ ਤੇ ਸੱਟ ਜਾਂ ਬਿਮਾਰੀ ਨਾਲ ਮਰ ਜਾਂਦੇ ਹੋ।

ਮੈਡੀਕਲ ਸੇਵਾ

ਸਥਾਈ ਅਭੰਗਤਾ ਲਾਭ

ਅਸਥਾਈ ਅਭੰਗਤਾ ਲਾਭ

ਸਪਲੀਮੈਂਟਲ ਜੌਬ ਡਿਸਪਲੇਸਮੈਂਟ ਲਾਭ

ਮ੍ਰਿਤਕ ਲਾਭ
ਮਦਦ ਲਓ
ਤੁਹਾਡੇ ਮਾਲਕ ਲਈ ਤੁਹਾਨੂੰ ਕੰਮ ਕਾਰਨ ਲੱਗੀ ਸੱਟ ਜਾਂ ਹੋਈ ਬਿਮਾਰੀ ਲਈ, ਜਾਂ ਮਜ਼ਦੂਰੀ ਮੁਆਵਜ਼ਾ (ਵਰਕਰਜ਼ ਕੰਪਨਸੇਸ਼ਨ) ਕਲੇਮ ਦਰਜ ਕਰਨ ਲਈ ਸਜ਼ਾ ਦੇਣਾ ਕਾਨੂੰਨ ਦੇ ਵਿਰੁੱਧ ਹੈ।
ਜੇਕਰ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਵਰਕਰਜ਼ ਕੰਪਨਸੇਸ਼ਨ ਡਿਵੀਜ਼ਨ ਨੂੰ ਜਾਂ ਕਿਸੇ ਭਾਈਚਾਰਕ ਸੰਸਥਾ ਨੂੰ ਕਾਲ ਕਰੋ।

ਰਿਟਾਲੀਏਸ਼ਨ ਕਾਨੂੰਨ ਦੇ ਵਿਰੁੱਧ ਹੈ

ਵਰਕਰਜ਼ ਕੰਪਨਸੇਸ਼ਨ ਡਿਵੀਜ਼ਨ
(800) 736-7401
ਰਿਟਾਲੀਏਸ਼ਨ (ਬਦਲਾ) ਸੁਰੱਖਿਆ
ਕੈਲੀਫੋਰਨੀਆ ਵਿੱਚ ਇੱਕ ਮਜ਼ਦੂਰ ਹੋਣ ਦੇ ਨਾਤੇ, ਤੁਹਾਡੇ ਮਾਲਕ ਲਈ ਤੁਹਾਡੇ ਵਿਰੁੱਧ ਬਦਲਾ ਲੈਣਾ ਕਾਨੂੰਨ ਦੇ ਵਿਰੁੱਧ ਹੈ। ਤੁਸੀਂ ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਸੁਰੱਖਿਅਤ ਹੋ।
ਵਧੇਰੇ ਜਾਣਕਾਰੀ ਲਈ ਵੀਡੀਓ ਤੇ ਕਲਿੱਕ ਕਰੋ।

ਤੁਹਾਡਾ ਹੱਕ
ਰਿਟਾਲੀਏਸ਼ਨ ਉਦੋਂ ਹੁੰਦੀ ਹੈ ਜਦੋਂ ਤੁਹਾਡਾ ਮਾਲਕ ਤੁਹਾਨੂੰ ਸਜ਼ਾ ਦਿੰਦਾ ਹੈ ਕਿਉਂਕਿ ਤੁਸੀਂ ਆਪਣੇ ਮਜ਼ਦੂਰ ਅਧਿਕਾਰਾਂ ਦੀ ਵਰਤੋਂ ਕਰਨ ਲਈ ਕਦਮ ਚੁੱਕੇ ਸਨ।
ਤੁਹਾਨੂੰ ਇਹ ਕਰਨ ਦਾ ਅਧਿਕਾਰ ਹੈ:
- ਅਸੁਰੱਖਿਅਤ ਜਾਂ ਗੈਰ-ਸਿਹਤਮੰਦ ਹਾਲਤਾਂ ਵਿੱਚ ਕੰਮ ਕਰਨ ਦੀ ਰਿਪੋਰਟ ਅਤੇ ਇਨਕਾਰ ਕਰਨਾ।
- ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਲੈਣ ਦੀ ਬੇਨਤੀ ਕਰਨੀ।
- ਕੰਮ ਨਾਲ ਸਬੰਧਤ ਸੱਟ ਜਾਂ ਬਿਮਾਰੀ ਦੀ ਰਿਪੋਰਟ ਕਰਨੀ।
- ਕਿਸੇ ਸਰਕਾਰੀ ਏਜੰਸੀ ਕੋਲ ਕਲੇਮ ਦਰਜ ਕਰਨਾ, ਜਿਵੇਂ ਕਿ ਤਨਖਾਹ ਜਾਂ ਮਜ਼ਦੂਰਾਂ ਦੇ ਮੁਆਵਜ਼ੇ ਦਾ ਕਲੇਮ।
- ਕਿਸੇ ਸਰਕਾਰੀ ਏਜੰਸੀ ਦੁਆਰਾ ਆਪਣੇ ਮਾਲਕ ਦੀ ਜਾਂਚ ਵਿੱਚ ਸਹਾਇਤਾ ਕਰਨੀ।

ਅਸੁਰੱਖਿਅਤ ਜਾਂ ਗੈਰ-ਸਿਹਤਮੰਦ ਹਾਲਤਾਂ ਵਿੱਚ ਕੰਮ
ਕਰਨ ਦੀ ਰਿਪੋਰਟ ਅਤੇ ਇਨਕਾਰ ਕਰੋ

ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਲੈਣ ਦੀ ਬੇਨਤੀ ਕਰੋ

ਕੰਮ ਨਾਲ ਸਬੰਧਤ ਸੱਟ ਜਾਂ ਬਿਮਾਰੀ ਦੀ ਰਿਪੋਰਟ ਕਰੋ

ਕਿਸੇ ਸਰਕਾਰੀ ਏਜੰਸੀ ਕੋਲ ਕਲੇਮ ਦਰਜ ਕਰੋ

ਕਿਸੇ ਸਰਕਾਰੀ ਏਜੰਸੀ ਦੁਆਰਾ ਆਪਣੇ ਮਾਲਕ
ਦੀ ਜਾਂਚ ਵਿੱਚ ਸਹਾਇਤਾ ਕਰੋ
ਸਜ਼ਾਵਾਂ ਦੀਆਂ ਉਦਾਹਰਣਾਂ
ਸਜ਼ਾਵਾਂ ਦੀਆਂ ਉਦਾਹਰਣਾਂ ਵਿੱਚ ਸ਼ਾਮਲ ਹਨ:
- ਨੌਕਰੀ ਤੋਂ ਕੱਢਣਾ, ਸਸਪੇੰਡ ਕਰਨਾ, ਤਬਾਦਲਾ ਕਰਨਾ, ਅਹੁਦਾ ਘਟਾਉਂਣਾ।
- ਤਨਖਾਹ ਜਾਂ ਘੰਟਿਆਂ ਵਿੱਚ ਕਟੌਤੀ ਕਰਨਾ।
- ਲਿਖਤ ਚੇਤਾਵਨੀ।
- ਇਮੀਗ੍ਰੇਸ਼ਨ ਨਾਲ ਸੰਬੰਧਿਤ ਧਮਕੀਆਂ।

ਨੌਕਰੀ ਤੋਂ ਕੱਢਣਾ, ਸਸਪੇੰਡ ਕਰਨਾ, ਤਬਾਦਲਾ ਕਰਨਾ, ਅਹੁਦਾ ਘਟਾਉਂਣਾ

ਲਿਖਤ ਚੇਤਾਵਨੀ

ਤਨਖਾਹ ਜਾਂ ਘੰਟਿਆਂ ਵਿੱਚ ਕਟੌਤੀ ਕਰਨਾ

ਇਮੀਗ੍ਰੇਸ਼ਨ ਨਾਲ ਸੰਬੰਧਿਤ ਧਮਕੀਆਂ
ਜੇ ਤੁਸੀਂ ਸ਼ਿਕਾਇਤ ਦਰਜ ਕਰਵਾਉਂਦੇ ਹੋ
ਜੇ ਤੁਸੀਂ ਸ਼ਿਕਾਇਤ ਦਰਜ ਕਰਵਾਉਂਦੇ ਹੋ, ਤਾਂ ਤੁਹਾਡੇ ਮਾਲਕ ਨੂੰ ਤੁਹਾਡੀ ਤਨਖਾਹ ਵਾਪਸ ਦੇਣੀ, ਤੁਹਾਨੂੰ ਮੁੜ ਨੌਕਰੀ ਤੇ ਰੱਖਣਾ ਅਤੇ ਹੋਰ ਕਾਰਵਾਈਆਂ ਨੂੰ ਰੋਕਣਾ ਪੈ ਸਕਦਾ ਹੈ। ਤੁਹਾਨੂੰ ਸੋਸ਼ਲ ਸਕਿਉਰਿਟੀ ਨੰਬਰ ਜਾਂ ਆਈਡੀ ਦੀ ਲੋੜ ਨਹੀਂ ਹੈ।

ਤੁਹਾਡੇ ਮਾਲਕ ਨੂੰ ਬਦਲਾ ਲੈਣ ਨੂੰ ਰੋਕਣਾ ਪਵੇਗਾ। ਉਹਨਾਂ ਨੂੰ ਤੁਹਾਡੀ ਗੁਆਚੀ ਹੋਈ
ਤਨਖਾਹ ਦਾ ਭੁਗਤਾਨ ਕਰਨਾ ਅਤੇ ਤੁਹਾਨੂੰ ਦੁਬਾਰਾ ਨੌਕਰੀ ਤੇ ਰੱਖਣਾ ਵੀ ਪੈ ਸਕਦਾ ਹੈ।

ਤੁਹਾਨੂੰ ਸੋਸ਼ਲ ਸਕਿਉਰਿਟੀ ਨੰਬਰ
ਜਾਂ ਆਈਡੀ ਦੀ ਲੋੜ ਨਹੀਂ ਹੈ
ਮਦਦ ਲਓ
ਜੇ ਤੁਹਾਨੂੰ ਲੱਗਦਾ ਹੈ ਕਿ ਕੰਮ ਤੇ ਤੁਸੀਂ ਬਦਲੇ ਦਾ ਸ਼ਿਕਾਰ ਹੋ ਰਹੇ ਹੋ, ਤਾਂ ਤੁਸੀਂ ਐਗਰੀਕਲਚਰ ਲੇਬਰ ਰਿਲੇਸ਼ਨਜ਼ ਬੋਰਡ ਨੂੰ (ALRB), ਲੇਬਰ ਕਮਿਸ਼ਨਰ ਦੇ ਦਫਤਰ ਨੂੰ, ਜਾਂ ਕਿਸੇ ਭਾਈਚਾਰਕ ਸੰਸਥਾ ਨੂੰ ਫੋਨ ਕਰਕੇ ਮਦਦ ਲੈ ਸਕਦੇ ਹੋ।

ਐਗਰੀਕਲਚਰ ਲੇਬਰ ਰਿਲੇਸ਼ਨਜ਼ ਬੋਰਡ
(800) 449-3699

ਲੇਬਰ ਕਮਿਸ਼ਨਰ ਦਫਤਰ
(833) 526-4636
ਮਦਦ ਲਓ
ਹੇਠਾਂ ਉਹ ਸੰਸਥਾਵਾਂ ਅਤੇ ਸਰੋਤ ਹਨ ਜੋ ਤੁਹਾਡੀ ਸਹਾਇਤਾ ਕਰ ਸਕਦੇ ਹਨ।