ਆਪਣੇ ਬੌਸ (ਮਾਲਕ) ਨਾਲ ਗੱਲ ਕਰਨ ਲਈ ਗਾਈਡ


ਕਿਸੇ ਕੰਮ ਦੀ ਸਮੱਸਿਆ ਬਾਰੇ ਆਪਣੇ ਬੌਸ ਨਾਲ ਗੱਲ ਕਰਨਾ ਸਮੱਸਿਆ ਨੂੰ ਹੱਲ ਕਰਨ ਦਾ ਸਭ ਤੋਂ ਤੇਜ਼ ਤਰੀਕਾ ਹੋ ਸਕਦਾ ਹੈ। ਹੇਠਾਂ ਦਿੱਤੇ ਕਦਮ ਤੁਹਾਡੀ ਮਦਦ ਲਈ ਹਨ। ਤੁਹਾਨੂੰ ਹਮੇਸ਼ਾ ਆਪਣੇ ਜਵਾਬਾਂ ਨੂੰ ਇਸ ਆਧਾਰ ਤੇ ਢਾਲਣਾ ਚਾਹੀਦਾ ਹੈ ਕਿ ਤੁਹਾਡੇ ਬੌਸ ਨਾਲ ਤੁਹਾਡੀ ਗੱਲਬਾਤ ਕਿਵੇਂ ਚੱਲ ਰਹੀ ਹੈ।


ਆਪਣੀ ਗੱਲਬਾਤ ਨੂੰ ਸੇਧ ਦੇਣ ਲਈ ਕਦਮ

 

ਪਹਿਲਾ ਕਦਮ ਯੋਜਨਾ ਬਣਾਓ


ਆਪਣੇ ਬੌਸ ਨਾਲ ਗੱਲ ਕਰਨ ਤੋਂ ਪਹਿਲਾਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਇਸਦੀ ਯੋਜਨਾ ਬਣਾਓ। ਤੁਸੀਂ ਇਹ ਕਾਗਜ਼ ਤੇ, ਆਪਣੇ ਫ਼ੋਨ ਤੇ, ਜਾਂ ਆਡੀਓ ਨੋਟ ਦੇ ਰੂਪ ਵਿੱਚ ਕਰ ਸਕਦੇ ਹੋ। ਇੱਕ ਯੋਜਨਾ ਤੁਹਾਡੇ ਵਿਚਾਰਾਂ ਨੂੰ ਸੰਗਠਿਤ ਕਰਨ ਅਤੇ ਧਿਆਨ ਕੇਂਦਰਿਤ ਰੱਖਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।

ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਲਈ ਇਹਨਾਂ ਸਵਾਲਾਂ ਦੇ ਜਵਾਬ ਦਿਓ:

icon

ਤੁਸੀਂ ਕਿਸ ਬਾਰੇ ਗੱਲ ਕਰਨਾ 
ਚਾਹੁੰਦੇ ਹੋ?

icon

ਤੁਸੀਂ ਕੀ ਹੱਲ 
ਚਾਹੁੰਦੇ ਹੋ?

ਕੀ ਤੁਹਾਡੇ ਕੋਲ ਇਸਦਾ ਸਮਰਥਨ 
ਕਰਨ ਲਈ ਕੁਝ ਹੈ?

ਕੋਈ ਹੋਰ ਜਾਣਕਾਰੀ ਜਿਸ ਬਾਰੇ ਤੁਸੀਂ 
ਗੱਲ ਕਰਨਾ ਚਾਹੁੰਦੇ ਹੋ?

ਪਹਿਲੀ ਉਦਾਹਰਣ 
ਜਸਵੰਤ ਅਤੇ ਉਸਦੇ ਸਾਥੀਆਂ ਕੋਲ ਕੰਮ ਕਰਨ ਵਾਲੀ ਥਾਂ ਦੇ ਨੇੜੇ ਪੀਣ ਲਈ ਸਾਫ਼ ਪਾਣੀ ਨਹੀਂ ਹੈ।

ਜਸਵੰਤ ਦੀ ਯੋਜਨਾ

icon

ਤੁਸੀਂ ਕਿਸ ਬਾਰੇ ਗੱਲ ਕਰਨਾ ਚਾਹੁੰਦੇ ਹੋ?
ਸਾਨੂੰ ਕੰਮ ਵਾਲੀ ਥਾਂ ਤੇ ਪੀਣ ਵਾਲੇ ਪਾਣੀ ਦੀ ਲੋੜ ਹੈ।

icon

ਤੁਸੀਂ ਕੀ ਹੱਲ ਚਾਹੁੰਦੇ ਹੋ?
ਸਾਡੇ ਕੰਮ ਵਾਲੀ ਥਾਂ ਦੇ ਨੇੜੇ ਹੋਰ ਪਾਣੀ ਦੇ ਸਟੇਸ਼ਨ। ਸਾਡੇ ਸਾਰਿਆਂ ਲਈ ਠੰਡਾ ਅਤੇ ਸਾਫ਼ ਪਾਣੀ ਚਾਹੀਦਾ ਹੈ।

icon

ਕੀ ਤੁਹਾਡੇ ਕੋਲ ਇਸਦਾ ਸਮਰਥਨ ਕਰਨ ਲਈ ਕੁਝ ਹੈ?
ਤਸਵੀਰਾਂ ਜੋ ਦਿਖਾਉਂਦੀਆਂ ਹਨ ਕਿ ਪਾਣੀ ਕਿੰਨੀ ਦੂਰ ਹੈ ਅਤੇ ਪਾਣੀ ਗੰਦਾ ਹੈ।

icon

ਕੋਈ ਹੋਰ ਜਾਣਕਾਰੀ ਜਿਸ ਬਾਰੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ?
ਗਰਮੀ ਵਿੱਚ ਬਿਨਾਂ ਪਾਣੀ ਦੇ ਕੰਮ ਕਰਨ ਨਾਲ ਸਾਨੂੰ ਚੱਕਰ ਆਉਂਦੇ ਹਨ ਅਤੇ ਬਿਮਾਰ ਮਹਿਸੂਸ ਹੁੰਦਾ ਹੈ। ਅਸੀਂ ਪਾਣੀ ਦੀ ਘਾਟ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਸਕਦੇ ਹਾਂ ਜਾਂ ਮਰ ਵੀ ਸਕਦੇ ਹਾਂ।

ਦੂਜਾ ਉਦਾਹਰਣ
ਲਵਲੀਨ ਨੂੰ ਤਨਖਾਹ ਵਾਲੇ ਬਿਮਾਰੀ ਦੇ ਘੰਟਿਆਂ ਲਈ ਭੁਗਤਾਨ ਨਹੀਂ ਕੀਤਾ ਗਿਆ ਸੀ ਜਦੋਂ ਉਹ ਆਪਣੇ ਡਾਕਟਰ ਕੋਲ ਜਾਂਦੀ ਸੀ।

ਲਵਲੀਨ ਦੀ ਯੋਜਨਾ

ਤੁਸੀਂ ਕਿਸ ਬਾਰੇ ਗੱਲ ਕਰਨਾ ਚਾਹੁੰਦੇ ਹੋ?
ਮੈਨੂੰ ਪਿਛਲੇ ਹਫ਼ਤੇ ਲਈ ਗਈ 4 ਘੰਟੇ ਦੀ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਦੇ ਘੰਟਿਆਂ ਦਾ ਭੁਗਤਾਨ ਨਹੀਂ ਕੀਤਾ ਗਿਆ।

ਤੁਸੀਂ ਕੀ ਹੱਲ ਚਾਹੁੰਦੇ ਹੋ?
ਮੇਰੇ ਅਗਲੇ ਪੇਚੈੱਕ ਤੇ ਮੇਰੇ ਘੰਟਿਆਂ ਦੀ ਤਨਖਾਹ ਦਿੱਤੀ ਜਾਵੇ।

ਕੀ ਤੁਹਾਡੇ ਕੋਲ ਇਸਦਾ ਸਮਰਥਨ ਕਰਨ ਲਈ ਕੁਝ ਹੈ?

  • ਮੇਰੇ ਮਾਲਕ ਵੱਲੋਂ ਬਿਮਾਰੀ ਦੀ ਛੁੱਟੀ ਨੂੰ ਮਨਜ਼ੂਰੀ ਕਰਨ ਵਾਲਾ ਮੈਸਜ।
  • ਮੇਰੀ ਆਖਰੀ ਤਨਖਾਹ ਸਟੱਬ ਜੋ ਦਰਸਾਉਂਦੀ ਹੈ ਕਿ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਦੇ ਘੰਟੇ ਮੇਰੀ ਤਨਖਾਹ ਵਿੱਚ ਸ਼ਾਮਲ ਨਹੀਂ ਸਨ।

ਦੂਜਾ ਕਦਮ ਫੈਸਲਾ ਕਰੋ ਕਿ ਕਿਸ ਨਾਲ ਗੱਲ ਕਰਨੀ ਹੈ


ਕੰਮ ਤੇ ਸਹੀ ਵਿਅਕਤੀ ਨਾਲ ਗੱਲ ਕਰਨ ਨਾਲ ਸਮੱਸਿਆ ਨੂੰ ਤੇਜ਼ੀ ਨਾਲ ਹੱਲ ਕਰਨ ਵਿੱਚ ਮਦਦ ਮਿਲ ਸਕਦੀ ਹੈ। ਕੰਪਨੀ ਵਿੱਚ ਵੱਖ-ਵੱਖ ਲੋਕ ਹੋ ਸਕਦੇ ਹਨ ਜੋ ਵੱਖ-ਵੱਖ ਚੀਜ਼ਾਂ ਲਈ ਜ਼ਿੰਮੇਵਾਰ ਹਨ। ਤੁਸੀਂ ਕੰਮ ਤੇ ਕਿਸੇ ਭਰੋਸੇਮੰਦ ਵਿਅਕਤੀ ਜਾਂ ਆਪਣੇ ਬੌਸ ਨੂੰ ਪੁੱਛ ਕੇ ਸ਼ੁਰੂਆਤ ਕਰ ਸਕਦੇ ਹੋ। ਜੇਕਰ ਤੁਹਾਡਾ ਬੌਸ ਸਮੱਸਿਆ ਦਾ ਹੱਲ ਨਹੀਂ ਕਰਦਾ ਹੈ, ਤਾਂ ਕਿਸੇ ਹੋਰ ਸੁਪਰਵਾਈਜ਼ਰ ਜਾਂ ਦਫ਼ਤਰ ਦੇ ਕਿਸੇ ਵਿਅਕਤੀ ਨਾਲ ਗੱਲ ਕਰੋ।

ਤੀਜਾ ਕਦਮ ਗੱਲਬਾਤ ਕਰਨ ਲਈ ਸਮਾਂ ਲਓ


ਇੱਕ ਵਾਰ ਜਦੋਂ ਤੁਸੀਂ ਇਹ ਫੈਸਲਾ ਕਰ ਲੈਂਦੇ ਹੋ ਕਿ ਕਿਸ ਨਾਲ ਗੱਲ ਕਰਨੀ ਹੈ, ਤਾਂ ਪੁੱਛੋ ਕਿ ਕੀ ਉਨ੍ਹਾਂ ਕੋਲ ਗੱਲ ਕਰਨ ਲਈ ਸਮਾਂ ਹੈ। ਜਦੋਂ ਤੱਕ ਇਹ ਕੋਈ ਐਮਰਜੈਂਸੀ ਨਾ ਹੋਵੇ, ਦਿਨ ਦੇ ਹੌਲੀ ਸਮੇਂ ਦੌਰਾਨ ਉਨ੍ਹਾਂ ਨਾਲ ਸੰਪਰਕ ਕਰੋ ਜਦੋਂ ਉਹ ਚੰਗੀ ਤਰਾਂ ਜਵਾਬ ਦੇ ਸਕਦੇ ਹੋਣ। ਗੱਲ ਕਰਨ ਲਈ ਸਮਾਂ ਕੱਢਣ ਨਾਲ ਤੁਸੀਂ ਦੋਵੇਂ ਧਿਆਨ ਨਾਲ ਗੱਲਬਾਤ ਕਰ ਸਕਦੇ ਹੋ।

ਉਦਾਹਰਣ

ਉਦਾਹਰਣ

ਚੌਥਾ ਕਦਮ ਗੱਲਬਾਤ ਕਰੋ


ਜਦੋਂ ਤੁਸੀਂ ਗੱਲ ਕਰਨ ਲਈ ਮਿਲਦੇ ਹੋ, ਤਾਂ ਯਾਦ ਰੱਖੋ ਕਿ ਤੁਸੀਂ ਕੀ ਤਿਆਰੀ ਕੀਤੀ ਹੈ। ਤੁਸੀਂ ਗੱਲਬਾਤ ਨੂੰ ਕੇਂਦ੍ਰਿਤ ਰੱਖਣਾ ਅਤੇ ਇੱਕ ਦੂਜੇ ਦੇ ਸਮੇਂ ਦਾ ਸਤਿਕਾਰ ਕਰਨਾ ਚਾਹੋਗੇ।

ਯਾਦ ਰੱਖੋ:

  • ਤੁਹਾਡੇ ਨਾਲ ਗੱਲ ਕਰਨ ਲਈ ਉਨ੍ਹਾਂ ਦਾ ਧੰਨਵਾਦ ਕਰੋ।

  • ਗੱਲਬਾਤ ਨੂੰ ਸੇਧ ਦੇਣ ਲਈ ਪਹਿਲੇ ਕਦਮ ਤੋਂ ਤਿਆਰ ਕੀਤੀ ਯੋਜਨਾ ਦੀ ਵਰਤੋਂ ਕਰੋ।

  • ਉਹ ਸਵਾਲ ਪੁੱਛੋ ਜਿਨ੍ਹਾਂ ਦੇ ਜਵਾਬ ਤੁਸੀਂ ਚਾਹੁੰਦੇ ਹੋ।

  • ਉਨ੍ਹਾਂ ਦੇ ਸਮੇਂ ਲਈ ਉਨ੍ਹਾਂ ਦਾ ਧੰਨਵਾਦ ਕਰੋ ਅਤੇ ਉਨ੍ਹਾਂ ਹੱਲਾਂ ਅਤੇ/ਜਾਂ ਅਗਲੇ ਕਦਮਾਂ ਦਾ ਸਾਰ ਦਿਓ ਜਿਨ੍ਹਾਂ ਬਾਰੇ ਤੁਸੀਂ ਗੱਲ ਕੀਤੀ ਸੀ।

ਉਦਾਹਰਣ

  • Slide 1
  • Slide 2
  • Slide 3
  • Slide 4
  • Slide 5

ਪੰਜਵਾਂ ਕਦਮ ਫਾਲੋ-ਅੱਪ ਜਾਂ ਵਾਪਸ ਪਤਾ ਕਰੋ


ਇੱਕ ਮੈਸਜ ਦੇ ਨਾਲ ਵਾਪਸ ਪਤਾ ਕਰੋ। ਇਹ ਤੁਹਾਨੂੰ ਅਤੇ ਤੁਹਾਡੇ ਬੌਸ ਨੂੰ ਯਾਦ ਰੱਖਣ ਵਿੱਚ ਮਦਦ ਕਰੇਗਾ ਕਿ ਤੁਸੀਂ ਕਦੋਂ ਅਤੇ ਕਿਸ ਬਾਰੇ ਗੱਲ ਕੀਤੀ ਸੀ ਅਤੇ ਕਿਹੜੇ ਅਗਲੇ ਕਦਮਾਂ ਅਤੇ ਹੱਲਾਂ ਤੇ ਤੁਸੀਂ ਸਹਿਮਤ ਹੋਏ ਸੀ। ਕੀ ਹੋਇਆ, ਤੁਸੀਂ ਕਿਸ ਨਾਲ ਗੱਲ ਕੀਤੀ, ਅਤੇ ਇਹ ਕਦੋਂ ਵਾਪਰਿਆ, ਇਸ ਦੇ ਨੋਟਸ (ਲਿਖਤੀ, ਟੈਕਸਟ, ਆਡੀਓ ਨੋਟ) ਰੱਖੋ।

ਆਪਣੇ ਫਾਲੋ-ਅੱਪ ਵਿੱਚ, ਇਹ ਸ਼ਾਮਲ ਕਰੋ:

  • ਧੰਨਵਾਦ ਸੁਨੇਹਾ ਭੇਜੋ ਅਤੇ ਜਿਸ ਦਿਨ ਤੁਸੀਂ ਗੱਲ ਕੀਤੀ ਸੀ ਉਸ ਦਿਨ ਨੂੰ ਸ਼ਾਮਲ ਕਰੋ।

  • ਤੁਸੀਂ ਜਿਸ ਬਾਰੇ ਗੱਲ ਕੀਤੀ ਉਸਦਾ ਸਾਰ।

  • ਤੁਹਾਡੇ ਦੁਆਰਾ ਗੱਲ ਕੀਤੇ ਗਏ ਅਗਲੇ ਕਦਮਾਂ ਅਤੇ ਹੱਲਾਂ ਦਾ ਸਾਰ (ਕਦੋਂ ਤੱਕ ਸਮੇਤ)।

ਉਦਾਹਰਣ

ਉਦਾਹਰਣ

ਜੇਕਰ ਤੁਹਾਡਾ ਬੌਸ ਤੁਹਾਡੀ ਮਦਦ ਨਹੀਂ ਕਰ ਸਕਦਾ ਜਾਂ ਨਹੀਂ ਕਰੇਗਾ, ਤਾਂ ਤੁਸੀਂ ਮਦਦ ਲਈ ਕਿਸੇ ਸਥਾਨਕ ਸੰਸਥਾ ਜਾਂ ਸਰਕਾਰੀ ਏਜੰਸੀ ਨਾਲ ਸੰਪਰਕ ਕਰ ਸਕਦੇ ਹੋ।

ਵਾਪਸ
Audio file