
ਕੈਲੀਫੋਰਨੀਆ ਸਰਕਾਰੀ ਏਜੰਸੀਆਂ
ਸਰਕਾਰੀ ਏਜੰਸੀਆਂ ਕੈਲੀਫੋਰਨੀਆ ਵਿੱਚ ਤੁਹਾਡੇ ਅਧਿਕਾਰਾਂ ਦੀ ਰੱਖਿਆ ਲਈ ਮੁਫ਼ਤ ਮਦਦ ਅਤੇ ਸਰੋਤ ਦਿੰਦੀਆਂ ਹਨ। ਉਹ ਕੰਮ ਵਾਲੀ ਥਾਂ ਦੇ ਅਧਿਕਾਰਾਂ, ਸੁਰੱਖਿਆ, ਲਾਭਾਂ, ਭੇਦ-ਭਾਵ ਅਤੇ ਹੋਰ ਬਹੁਤ ਕੁਝ ਵਿੱਚ ਮਦਦ ਕਰ ਸਕਦੀਆਂ ਹਨ। ਆਪਣੇ ਅਧਿਕਾਰਾਂ ਨੂੰ ਸਮਝਣ ਜਾਂ ਕਲੇਮ ਦਰਜ ਕਰਨ ਵਿੱਚ ਸਹਾਇਤਾ ਲਈ ਉਨ੍ਹਾਂ ਨਾਲ ਸੰਪਰਕ ਕਰੋ।
ਉਹਨਾਂ ਨੂੰ ਕਦੇ ਵੀ ਤੁਹਾਡੀ ਇਮੀਗ੍ਰੇਸ਼ਨ ਸਥਿਤੀ ਬਾਰੇ ਨਹੀਂ ਪੁੱਛਣਾ ਚਾਹੀਦਾ ਜਾਂ ਤੁਹਾਡੀ ਜਾਣਕਾਰੀ ਦੂਜੀਆਂ ਏਜੰਸੀਆਂ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ।
ਆਮ ਜਾਣਕਾਰੀ
ਹੇਠਾਂ ਦਿੱਤੀ ਜਾਣਕਾਰੀ ਇੱਕ ਸੰਖੇਪ ਜਾਣਕਾਰੀ ਹੈ—ਇਹ ਏਜੰਸੀਆਂ ਕਈ ਹੋਰ ਤਰੀਕਿਆਂ ਨਾਲ ਮਦਦ ਕਰ ਸਕਦੀਆਂ ਹਨ। ਹੋਰ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕਰੋ। ਆਪਣੇ ਨੇੜੇ ਦੀ ਕੋਈ ਏਜੰਸੀ ਲੱਭਣ ਲਈ ਸਕ੍ਰੌਲ ਕਰਦੇ ਰਹੋ।

ਲੇਬਰ ਕਮਿਸ਼ਨਰ ਦਫ਼ਤਰ
ਮਜ਼ਦੂਰਾਂ ਨੂੰ ਉਹਨਾਂ ਦੁਆਰਾ ਕਮਾਈ ਗਈ ਤਨਖਾਹ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੇ ਹਨ, ਬੁਨਿਆਦੀ ਮਜ਼ਦੂਰ ਨਿਯਮਾਂ ਨੂੰ ਲਾਗੂ ਕਰਦੇ ਹਨ, ਅਤੇ ਉਹ ਇਹਨਾਂ ਬਾਰੇ ਸ਼ਿਕਾਇਤਾਂ ਦੀ ਜਾਂਚ ਕਰਦੇ ਹਨ:
- ਤਨਖਾਹ ਵਾਲੀ ਬਿਮਾਰੀ ਦੀ ਛੁੱਟੀ
- ਰਿਟਾਲੀਏਸ਼ਨ
- ਤਨਖਾਹਾਂ
- ਖਾਣਾ ਅਤੇ ਆਰਾਮ ਬਰੇਕ

ਕੈਲ/ਓਸ਼ਾ (Cal/OSHA)
ਮਜ਼ਦੂਰਾਂ ਦੀ ਸਿਹਤ ਅਤੇ ਸੁਰੱਖਿਆ ਦੀ ਰੱਖਿਆ ਅਤੇ ਸੁਧਾਰ ਕਰਦੇ ਹਨ। ਉਹ ਸਲਾਹ-ਮਸ਼ਵਰੇ ਦਿੰਦੇ ਹਨ ਅਤੇ ਵਿਸ਼ਿਆਂ ਬਾਰੇ ਸ਼ਿਕਾਇਤਾਂ ਦੀ ਜਾਂਚ ਕਰਦੇ ਹਨ, ਜਿਵੇਂ ਕਿ:
- ਗਰਮੀ ਦੀ ਬਿਮਾਰੀ (ਉਦਾਹਰਣ: ਛਾਂ, ਪਾਣੀ)
- ਖ਼ਤਰੇ (ਉਦਾਹਰਣ: ਪੌੜੀਆਂ, ਰਸਾਇਣ)
- ਸਫਾਈ (ਉਦਾਹਰਣ: ਬਾਥਰੂਮ)
- ਜੰਗਲੀ ਅੱਗ ਦਾ ਧੂੰਆਂ

ਵਰਕਰਜ਼ ਕੰਪਨਸੇਸ਼ਨ ਡਿਵੀਜ਼ਨ (DWC)
ਜਦੋਂ ਕੋਈ ਮਜ਼ਦੂਰ ਕੰਮ ਤੇ ਜ਼ਖਮੀ ਹੁੰਦਾ ਹੈ ਤਾਂ ਮਜ਼ਦੂਰਾਂ ਅਤੇ ਮਾਲਕਾਂ ਨੂੰ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕਰਦੇ ਹਨ। ਉਹ ਮਜ਼ਦੂਰਾਂ ਦੇ ਮੁਆਵਜ਼ੇ ਦੇ ਖੇਤਰਾਂ ਵਿੱਚ ਮਦਦ ਕਰ ਸਕਦੇ ਹਨ, ਜਿਵੇਂ ਕਿ:
- ਕਲੇਮ ਪ੍ਰਕਿਰਿਆ
- ਲਾਭ
- ਮਾਰਗਦਰਸ਼ਨ ਜੇਕਰ ਕਲੇਮ ਵਿੱਚ ਦੇਰੀ ਹੋਵੇ ਜਾਂ ਕਲੇਮ ਖਾਰਜ ਕੀਤਾ ਜਾਵੇ ਤਾਂ

ਐਗਰੀਕਲਚਰ ਲੇਬਰ ਰਿਲੇਸ਼ਨਜ਼ ਬੋਰਡ (ALRB)
ਖੇਤੀਬਾੜੀ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਅਤੇ ਕੰਮ ਕਰਨ ਦੀਆਂ ਸਥਿਤੀਆਂ ਨੂੰ ਬਿਹਤਰ ਬਣਾਉਣ ਤੇ ਧਿਆਨ ਦਿੰਦੇ ਹਨ। ਉਹ ਇਹਨਾਂ ਵਿਸ਼ਿਆਂ ਵਿੱਚ ਮਦਦ ਕਰ ਸਕਦੇ ਹਨ, ਜਿਵੇਂ ਕਿ:
- ਰਿਟਾਲੀਏਸ਼ਨ (ਬਦਲਾ)
- ਤਨਖਾਹ
- ਕੰਮ ਕਰਨ ਦੀਆਂ ਸਥਿਤੀਆਂ
- ਯੂਨੀਅਨ ਪ੍ਰਕਿਰਿਆ

ਸਿਵਲ ਰਾਈਟਸ ਡਿਪਾਰਟਮੈਂਟ (CRD)
ਵਿਅਕਤੀਆਂ ਨੂੰ ਰੁਜ਼ਗਾਰ, ਰਿਹਾਇਸ਼ ਅਤੇ ਕਾਰੋਬਾਰਾਂ ਵਿੱਚ ਗੈਰ-ਕਾਨੂੰਨੀ ਵਿਤਕਰੇ ਤੋਂ ਬਚਾਉਂਦਾ ਹੈ। ਸ਼ਿਕਾਇਤਾਂ ਦੀ ਜਾਂਚ ਕਰਦੇ ਹਨ ਅਤੇ ਇਹਨਾਂ ਵਿਸ਼ਿਆਂ ਵਿੱਚ ਮਦਦ ਕਰਦੇ ਹਨ, ਜਿਵੇਂ ਕਿ:
- ਪਰਿਵਾਰਕ ਦੇਖਭਾਲ ਅਤੇ ਮੈਡੀਕਲ ਛੁੱਟੀ
- ਭੇਦਭਾਵ
- ਹਰਾਸਮੈਂਟ
- ਮਨੁੱਖੀ ਤਸਕਰੀ
- ਨਫ਼ਰਤੀ ਹਿੰਸਾ

ਇਮਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ (EDD)
ਨੌਕਰੀ ਲੱਭਣ ਵਿੱਚ ਮਦਦ ਅਤੇ ਬਿਮਾਰੀ ਜਾਂ ਸੱਟ ਤੋਂ ਬਾਅਦ ਸਹਾਇਤਾ ਵਰਗੇ ਪ੍ਰੋਗਰਾਮ ਅਤੇ ਸਰੋਤ ਪੇਸ਼ ਕਰਦੇ ਹਨ। ਕੁਝ ਪ੍ਰੋਗਰਾਮ ਅਤੇ ਲਾਭ ਜਿਹਨਾਂ ਵਿੱਚ ਇਹ ਮਦਦ ਕਰਦੇ ਹਨ
- ਸਟੇਟ ਡਿਸਬਿਲਟੀ ਇੰਸ਼ੁਰੈਂਸ (SDI)
- ਪੇਡ ਫੈਮਿਲੀ ਲੀਵ (PFL)
- ਅਨਇਮਪਲੋਇਮੈਂਟ ਇੰਸੂਰੈਂਸ (UI)

ਡਿਪਾਰਟਮੈਂਟ ਓਫ ਪੈਸਟੀਸਾਈਡ ਰੈਗੂਲੇਸ਼ਨ
ਕੀਟਨਾਸ਼ਕਾਂ ਦੀ ਵਰਤੋਂ, ਵਿਕਰੀ ਅਤੇ ਨਿਪਟਾਰੇ ਨੂੰ ਨਿਯਮਤ ਕਰਕੇ ਮਨੁੱਖੀ ਸਿਹਤ ਅਤੇ ਵਾਤਾਵਰਣ ਦੀ ਰੱਖਿਆ ਕਰਦੇ ਹਨ। ਉਹ ਇਹਨਾਂ ਬਾਰੇ ਸ਼ਿਕਾਇਤ ਕਰਨ ਵਿੱਚ ਮਦਦ ਕਰ ਸਕਦੇ ਹਨ ਅਤੇ ਜਾਂਚ ਕਰ ਸਕਦੇ ਹਨ:
- ਕੀਟਨਾਸ਼ਕ ਸੁਰੱਖਿਆ
ਇੱਕ ਸਥਾਨਕ ਦਫ਼ਤਰ ਲੱਭੋ
ਆਪਣੇ ਨੇੜੇ ਦੀ ਕੋਈ ਏਜੰਸੀ ਲੱਭਣ ਲਈ ਸਰਚ ਬਾਰ ਵਿੱਚ ਆਪਣਾ ਸ਼ਹਿਰ ਜਾਂ ਕਾਉਂਟੀ ਦਾ ਨਾਮ ਭਰੋ।
Cal/OSHA
(833) 579-0927
www.dir.ca.gov/dosh/Civil Rights Department (CRD)
Agricultural Labor Relations Board (ALRB)
(800) 449-3699
www.alrb.ca.govEmployment Development Department (EDD)
State Disability Insurance (800) 480-3287
Paid Family Leave (877) 238-4373
Unemployment Insurance (UI) (800) 300-5616
www.edd.ca.govLabor Commissioner’s Office
(833) 526-4636
www.dir.ca.gov/dlse/
DLSE2@dir.ca.govDepartment of Pesticide Regulations
Pesticide complaints: (877) 378-5463
General information: (916) 324-4100
www.cdpr.ca.govDivision of Workers’ Compensation (DWC)
(800) 736-7401
www.dir.ca.gov/dwc/